ਵਿਸ਼ਵ ਟੀਕਾਕਰਣ ਹਫਤੇ ਦੌਰਾਨ ਸਕੂਲ ਵਿਚ ਵਿਸ਼ੇਸ ਸੈਸ਼ਨ ਲਗਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 26 ਅਪ੍ਰੈਲ 2024 - ਕਿਸੇ ਕਾਰਨ ਟੀਕਾਕਰਣ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀਂ ਔਰਤਾ ਦੀ ਸਿਹਤ ਨੂੰ ਮੁੱਖ ਰੱਖਦਿਆ ਸਿਹਤ ਵਿਭਾਗ ਵੱਲੋਂ ਟੀਕਾਕਰਣ ਦੀ 50 ਵੀਂ ਵਰੇਗੰਢ ਤੇਂ ਸਪੈਸ਼ਲ ਕੈਪਾਂ ਰਾਹੀ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਵਿਸ਼ਵ ਟੀਕਾਕਰਣ ਹਫਤਾ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੇ ਦਿਸ਼ਾ-ਨਿਰਦੇਸ਼ਾ ਅਤੇ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਣ ਦੀ ਅਗਵਾਈ ਹੇਠ ਤੇ ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਹਤ ਪੋਖਰ ਵਿਖੇ ਵਿਸ਼ੇਸ ਟੀਕਾਕਰਣ ਕੈਪ ਲਗਾ ਕੇ ਟੀਕਾਕਰਣ ਤੋਂ ਵਾਂਝੇ ਰਹਿ ਗਏ 36 ਬੱਚਿਆ ਦਾ ਟੀਕਾਕਰਣ ਕੀਤਾ ਗਿਆ।
ਰਾਜ ਪੱਧਰ ਤੋਂ ਆਈ ਟੀਮ ਜਿਸ ਵਿਚ ਯੂਨਾਇਟੇਡ ਨੈਸ਼ਨ ਦੇ ਪ੍ਰੋਜੈਕਟ ਮੈਨੇਜਰ ਡਾ ਮੀਤ ਅਤੇ ਡਾ ਮੀਨਾਕਸ਼ੀ ਨੇ ਕੈੰਪ ਦੀ ਜਾਂਚ ਕੀਤੀ ਅਤੇ ਬੱਚਿਆਂ ਨੂੰ ਟਿਕਾਕਰਨ ਸਬੰਧੀ ਜਾਗਰੂਕ ਕੀਤਾ| ਇਸ ਮੌਕੇ ਕਵਿਜ਼ ਪ੍ਰਤੀਯੋਗਤਾ ਕਰਵਾਈ ਗਈ ਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਭਾਰਤ ਭੂਸ਼ਣ ਨੇ ਕਿਹਾ ਕੇ ਇਹ ਹਫਤਾ ਮਨਾਉਣ ਦਾ ਮੁੱਖ ਮੰਤਵ ਵੈਕਸਿਨ ਨਾਲ ਰੋਕੀਆ ਜਾ ਸਕਣ ਵਾਲੀਆ ਬੀਮਾਰੀਆਂ ਸਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਟੀਕਾਕਰਣ ਦੀ ਪ੍ਰਗਤੀ ਨੂੰ ਵਧਾਇਆ ਜਾ ਸਕੇ । ਯੂਨੀਵਰਸ ਟੀਕਾਕਰਣ ਪ੍ਰੋਗਰਾਮ ਤਹਿਤ ਪੀਲੀਆ, ਖਾਸ਼ੀ ,ਨਿਮੋਨੀਆ, ਗੱਲ ਘੋਟੂ, ਟੈਟਨੇਸ, ਮੀਜਲ ਰੁਬੇਲਾ, ਕਾਲੀ ਖਾਸ਼ੀ ਆਦਿ 11 ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਬੱਚਿਆ ਦਾ ਟੀਕਾਕਰਣ ਕੀਤਾ ਜਾਂਦਾ ਹੈ ਜੋ ਕਿ ਬਿਲਕੁੱਲ ਮੁਫਤ ਹੁੰਦਾ ਹੈ।
ਇਸ ਸਮੇਂ ਜਿਲ੍ਹਾ ਸਿਹਤ ਅਫਸਰ ਡਾ. ਸਵਿਤਾ, ਬੀ ਈ ਈ ਸੰਦੀਪ ਕੌਰ, ਸੀ ਐਚ ਓ ਦਲਜੀਤ ਕੌਰ, ਏ ਅਨ ਐਮ ਹਰਮੀਤ ਕੌਰ, ਹੈਲਥ ਵਰਕਰ ਬਲਦੇਵ ਸਿੰਘ, ਸਮੂਹ ਸਟਾਫ, ਆਸ਼ਾ ਵਰਕਰਸ ਤੇ ਸਕੂਲ ਦੇ ਵਿਦਿਆਰਥੀ ਹਾਜਰ ਸਨ।